Saim Dušan
ਮੈਂ ਪੰਜਾਬੀ ਹਾਂ ਮੈ ਔਸਟ੍ਰੇਲੀਆ ਵਿੱਚ ਜਮੀਆ, ਤੇ ਮੇਰਾ ਬਾਪ ਲਹੌਰ ਤੋਂ. ਉਹਦਾ ਸਾਰਾ ਪਰਿਵਾਰ ਪੰਜਬੀਆਂ ਮਸੁਲਮਾਨਆਂ ਨੇ. ਮਗਰ ਉਹ ਆਪਣੀ ਮਾਂ ਬੋਲੀ ਤਿਆਗ ਚੁੱਕੇ ਨੇ – ਮੇਰੇ ਬਾਪ ਦੇ ਨਾਲ਼ ਸਿਰਫ ਉਰਦੂ ਬੋਲੇ ਨੇ. ਮਸਲੀ ਏ ਜੋ ਕਿ ਪਛੱਮੀ ਪੰਜਾਬ ਵਿੱਚ ਬਥੇਰੇ ਲੋਕ ਪੰਜਾਬੀ ਨੂੰ ਪੇਂਡੂ, ਬੇ ਇਸਲਾਮੀ ਤੇ ਲਗਭਗ ਬਾਹਰੀ, ਵਿਦੇਸ਼ੀ ਜ਼ਬਾਨ ਸਮਝਦੇ ਨੇ. ਮੈਂ ਘਰ ਵਿੱਚ ਪੰਜਾਬੀ ਕਦੇ ਨਹੀਂ ਬੋਲੀਆਂ, ਸਿਰਫ਼ ਅਂਗਰੇਜੀ, ਸਰਬੀ (ਮੇਰੀ ਆੰਮੀ ਦੀ ਜ਼ਬਾਨ) ਤੇ ਕੁਝ ਉਰਦੂ ਅਲਫਾਜ਼ ਬੋਲੀਆਂ. ਲਕਨ ਮੈਂ ਖੁਦ ਪੰਜਾਬੀ ਬੰਦਾ ਪਾਹਿਛਣਦਾ ਹਾਂ, ਤਾਂ ਮੈਂ ਆਪਣੀ ਜ਼ਬਾਨ ਸਿਖ ਰਿਹਾ ਹਾ. ਹੁਣ ਮੈਂ ਕਾਤਾਲੇਨੀਆ ਵਿੱਚ ਰਹਣਦਾ ਹਾਂ, ਤੇ ਕਾਤਾਲਨੀ ਕੌਮ ਮੈਨੂੰ ਪਰੇਰੀ ਏ, ਕਿਉਂਕਿ ਉਹ ਆਪਣਾ ਪਛਾਣ ਤੇ ਵਿਰਸਾ ਸਪੇਨੀ ਸਰਕਾਰ ਤੇਂ ਬਚਾਉਂਦੇ ਨੇ. ਮੈਂ ਸਤਾਰ੍ਹਾਂ ਦਸੰਬਰ ਨੂੰ ਇਸਲਾਮਾਬਾਦ ਜਾਵਾਂਗਾ, ਤੇ ਮੇਰਾ ਦਿਲ ਖੁਸ਼ ਹੁੰਦਾ ਹੈ ਕਿਉਂਕੀ ਪੰਜਾਬੀ ਜ਼ਬਾਨ ਅਭਿਆਸ ਕਰਨ ਦਾ ਮੌਕਾ ਹੋ ਜਾਏਗਾ. ਪਰ ਮੈਂ ਤੇੜਾ ਪਰੇਸ਼ਾਨ ਹਾਂ ਕਿ ਪਕਿਸਤਾਨੀਆਂ ਮੈਂਨੂੰ ਪੇਂਡੂੰ ਸਮਝਾਂਗੇ, ਕਿਉਂਕਿ ਮੈਂ ਉਰਦਊ ਨਹੀਂ ਬੋਲਦਾ ਹਾਂ ਸਗੋਂ ਪੰਜਾਬੀ. ਇਸਲਾਮਾਬਾਦ ਵਿਚ ਨਸਲਾਂ ਦਾ ਰਲ਼ਾ ਏ, ਹਾਲਾਂਕਿ ਬਹੁਮਤ ਪੰਜਾਬੀ ਏ. ਮੈਂ ਉਮੀਦ ਕਰਦਾ ਵਾ ਹਾਂ ਕਿ ਲਹੌਰ ਜਾਨ ਦਾ ਮੌਕਾ ਵੀ ਹੋ ਜਾਏਗਾ – ਉੱਥੇ ਜਿਆਦਾ ਲੋਕ ਪੰਜਾਬੀ ਬੋਲਦੇ ਨੇ. ਮੈਂਨੂ ਪੰਜਾਬੀ ਦਾ ਅਭਿਆਸ ਦੀ ਲੋੜ ਏ! ਕਹ ਸਕਦੇ ਹੋ. "ਕੋਈ ਮਸਲਾ ਨਹੀਂ, ਉਰਦੂ ਕੇਵਲ ਸਿਖੋ ਯਾਰ"! ਲਕਨ ਅਸਲ ਵਿੱਚ, ਉਰਦੂ ਮੇਰੀ ਜ਼ਬਾਨ ਬਿਲਕੁਲ ਨਹੀਂ ਏ. ਉਰਦੂ, ਤਰੀਖ਼ ਵਿੱਚ, ਦਿਲੀ ਤੇ ਪਛਮੀ ਉੱਤਰ ਪਰਡੇਸ਼ ਤੋਂ ਬੋਲੀ ਏ. ਉਰਦੂ ਕੇਵਲ ਇਸਮ ਖੜੀ ਬੋਲੀ ਦੀ ਅਦਬੀ ਜ਼ਬਾਨ ਹੈ (ਹਿੰਦੀ ਜ਼ਬਾਨ ਦੀ ਅਧਾਰ ਖੜੀ ਬੋਲੀ ਵੀ ਏ). ਫਰ ਪੰਜਬੀਆਂ ਮਸੁਲਮਾਨਾਂ ਮੈਂਨੂੰ ਕਹੰਦੇ ਨੇ, ਲਕਨ ਲੁਸੀਂ ਪਕਿਸਤਾਨੀ ਹੋ, ਉਰਦੂ ਤਾਂ ਤੁਹਡੀ ਕੌਮੀ ਜ਼ਬਾਨ ਏ! ਪਰ "ਇਹ" ਕੌਮ ਕੀ ਹੈ? ਕੈਮ ਮਤਲਬ ਇਕ ਲੋਕ ਸਾਂਝੀ ਬੋਲੀ, ਤਰੀਖ਼ ਤੇ ਤਹਿਜ਼ੀਬ ਦੇ ਨਾਲ਼. ਮੈਂ ਪੰਜਾਬੀਆਂ ਦੀ ਕੌਮੀ ਜ਼ਬਾਨ ਤਾਂ ਜਾਹਰਾ ਪੰਜਾਬੀ ਏ, ਤੇ ਦਿਲੀ ਵਲੀਆਂ ਦੀ ਕੌਮੀ ਜ਼ਬਾਨ...
2013年11月29日 10:54
修正 · 1
(ਹੋਰ) ... ਤੇ ਦਿਲੀ ਵਲੀਆਂ ਦੀ ਕੌਮੀ ਜ਼ਬਾਨ ਉਰਦੂ ਜਾਂ ਖੜੀ ਬੋਲੀ ਏ. ਕੌਮੀ ਜ਼ਬਾਨ ਤੇ ਮਾਂ ਬੋਲੀ ਤਾਂ ਇੱਕੋ ਗਲ ਨੇ. ਸਡੀ ਆਪਣੀ ਬੋਲੀ ਹੈ, ਤਾਹੀਓਂ ਆਸੀਂ ਇਕ ਕੌਮ ਹਾਂ – ਪਰ ਬਥੇਰੇ ਲੋਕ ਪਕਿਸਤਾਨ ਵਿੱਚ ਉਲਟਾ ਮੰਦੇ ਨੇ, ਕਿ ਅਸੀਂ (ਪਾਕਿਸਤਾਨੀਆਂ) ਇਕ ਕੌਮ ਹਾਂ ਤਾਹੀਓਂ ਸਾਰੇ ਪਾਕਿਸਤਾਨ ਵਿੱਚ ਇਕ ਬੋਲੀ (ਉਰਦੂ ਜਾਂ ਕੜੀ ਬੋਲੀ) ਦੀ ਠੋਸਣ ਦੀ ਲੋੜ ਏ. ਮੇਰੇ ਖਿਆਲ ਵਿੱਚ ਇਹ ਸਿਰਫ਼ ਟੱਕਰ ਤੇ ਅਸਤਿਰਥਾ ਕਰਾਂਦਾ ਏ – ਲੋਕ ਅਜਾਦ ਚਾਹੂਂਦੇ ਨੇ, ਉਹਨੂੰ ਠੋਸ-ਵਸਿਆਂ ਜ਼ਬਾਨਾਂ ਪਸੰਦ ਨਹੀਂ ਏ.
2013年11月29日
想進步快一點嗎?
加入此學習社群,來試做免費的練習吧!